शनिवार, 10 जून 2023

ਮੁਰਾਦ

ਮੁਰਾਦ 

ਕੀ ਬੱਦਲਾਂ ਦੇ ਪਾਰ ਵੀ ਕੋਈ ਰਹਿੰਦਾ ਹੈ

ਕੋਈ ਪਾਰੀਆਂ ਦਾ ਦੇਸ ਦੱਸਦਾ ਹੈ ਉਸ ਪਾਰ 

ਕੋਈ ਆਖਦਾ ਰੂਹਾਂ ਬੱਸਦੀਆਂ ਨੇ ਮੁਕਤ ਹੋਈਆਂ 

ਕੋਈ ਬੱਦਲਾਂ ਦਾ ਰਾਜਾ ਖਵਾਜਾ ਕਹਿੰਦਾ ਹੈ 


ਮੇਰੀ ਮੁਰਾਦ ਹੈ ਮੈ ਵੀ ਵੇਖਾਂ ਪਾਰ ਦੀ ਦੁਨੀਆ 

ਇਸ ਦੁਨਿਆ ਨੂੰ ਨਜ਼ਰਾਂ ਲੱਗੀਆਂ ਨੇ ਸ਼ਾਇਦ 

ਦੋਹਾਂ ਪਾਸਿਆਂ ਦੇ ਦਰਮਿਆਨ ਕਿੰਨਾ ਫਾਸਲਾ ਹੈ 

ਕਿੱਥੋਂ ਸੂਰਜ ਚਾੜ੍ਹਦਾ ਹੈ ਤੇ ਕਿੱਥੇ ਜਾ ਕੇ ਲਹਿੰਦਾ ਹੈ 


ਨਹੀਂ ਮੈ ਸੁਰਗ ਨਹੀਂ ਲੋਚਦਾ  ਸੱਚ ਜਾਣੀ 

ਨਰਕ ਜਾਣ ਲਈ ਤਾਂ ਕੋਈ ਜੰਗ ਨਹੀਂ ਹੁੰਦੀ 

ਮੈ ਤਾਂ ਲੱਭਦਾ ਮੁਹੱਬਤ ਦੀ ਨਗਰੀ ਕੋਈ 

ਜਿੱਥੇ ਅਗੰਮੀ ਨੂਰ ਹਰ ਪਲ ਕੋਈ ਬਹਿੰਦਾ ਹੈ 


ਤਾਰਿਆ ਦੇ ਦੇਸ ਚੰਨ ਦਾ ਹੁਕਮ ਚੱਲਦਾ ਹੈ 

ਚਾਨਣੀ ਪਟਰਾਣੀ ਦਾ ਰੂਪ ਸਮੁੰਦਰੋਂ ਦਿੱਸਦਾ ਹੈ 

ਸੂਰਜ ਨੇ ਤਾਂ ਸਾਡ ਕੇ ਸੁਆਹ ਕਰ ਦੇਣਾ ਮੈਂਨੂੰ 

ਕਿਹੜੇ ਇਸਕ ਦੀ ਤਾਪ ਓ ਚੰਦਰਾ ਸਹਿੰਦਾ ਹੈ 


ਸੁਣਿਆ ਡਾਕਾ ਆਉਂਦੀਆ ਨੇ ਪਰਲੇ पार  ਤੋਂ 

ਕੋਈ ਆਸਮਾਨੀ ਕਿਤਾਬ ਆਖੇ ਕੋਈ ਦੇਵ ਵਾਈ 

ਧੂਰ ਦੀ ਬਾਣੀ ਵੀ ਆਈ ਉਸ ਜਹਾਂਨੌ ਸੁਣਿਆਂ 

ਜਿਸ ਅਕਾਲ ਦੇ ਚਰਨਾਂ ਚ ਗੁਲਾਮ ਢਹਿੰਦਾ ਹੈ : ਗੁਲਾਮ



कोई टिप्पणी नहीं:

एक टिप्पणी भेजें