शनिवार, 10 जून 2023

ਤੀਰ

ਮੈਂ ਤੱਕਿਆ ਇਕ ਹਾਰਿਆ ਹੋਇਆ ਇਨਸਾਨ , ਜਿਸਨੇ ਕੱਦੇ ਨਹੀਂ ਕਰਵਾਈ ਆਪਣੀ ਹਾਰ ਨੀ ਮੁਨਾਦੀ , ਪਰ ਉਸਦੀਆਂ ਅੱਖਾਂ ਚੋਂ ਉਸਦੇ ਹਾਸੇ ਚੋਂ ਝਲਕਦੀ ਸੀ ਉਸਦੀ ਹਾਰ. ਆਪਣੇ ਬੋਲਾਂ ਨੂੰ ਪੇਸ਼ ਕਰਦਾ ਸੀ , ਬੜੇ ਵੀਰ-ਰਸੀ ਅਲੰਕਾਰਾਂ ਨਾਲ, ਪਰ ਏਨਾ ਭਾਰੀ ਸ਼ਬਦਾਂ ਦੇ ਵਿਚ ਭੀ ਉਸਦੀ ਲੜਖੜਾਉਂਦੇ  ਬੋਲ ਕਰਦੇ ਸੀ ਉਸਦੀ ਹਾਰ ਦਾ ਪ੍ਰਗਟਾਵਾ. ਉਹ ਆਪਣੀ ਨਾ ਕੀਤੀ ਗ਼ਲਤੀਆਂ ਲਈ ਵੀ ਸ਼ਰਮਿੰਦਾ ਸੀ ਤੇ ਏ ਭੀ ਸੀ ਉਸਦੀ ਹਾਰ ਦੀ ਇਕ ਵਜ੍ਹਾ, ਮੈਂ ਵੇਖਦਾ ਸੀ ਉਸਦੇ ਅੰਦਰ ਕਲਿੰਗਾ ਦੀ ਜੰਗ ਜਿੱਤ ਕੇ ਹਾਰਿਆ ਅਸ਼ੋਕ. ਜਿਸਦੇ ਵਾਸਤੇ ਹੋ ਜਾਂਦੇ ਨੇ ਜਿੱਤ ਦੇ ਸਾਰੇ ਅਰਥ, ਬੇਅਰਥ. ਮੈਂ ਤੱਕਦਾ ਸੀ ਉਸਦੇ ਅੰਦਰ ਸ਼ਰਾਪ ਗ੍ਰਸਤ ਇੰਦਰ ਦੀ ਵੇਦਨਾ, ਆਪਣੇ ਮਕਸਦ ਨੂੰ ਪੂਰਾ ਕਰਕੇ ਭੀ ਜਿਸਨੇ ਭੋਗਿਆ ਨਰਕਾਂ ਤੋਂ ਵੱਧ ਭੈੜਾ ਜੀਵਨ. ਉਸਦਾ ਕਿਰਦਾਰ ਮੈਨੂੰ ਪ੍ਰਭਾਵਿਤ ਨਹੀਂ ਕਰਦਾ. ਸ਼ਾਇਦ ਉਹ ਵੀ ਮੇਰੇ ਵਰਗਾ ਸੀ, ਹਾਂ ਮੈਂ ਵੀ ਨਹੀਂ ਕੀਤੀ ਆਪਣੀ ਹਾਰ ਸਵੀਕਾਰ, ਜਦਕਿ ਐਲਾਨਿਆ ਹੈ ਦੁਨੀਆਂ ਨੇ ਮੇਰੀ ਹਾਰ ਨੂੰ ਬਾਰ ਬਾਰ. ਕਿਉਕਿ ਦੁਨੀਆਂ ਓ ਦੇਖਦੀ ਹੈ ਜੋ ਬੰਦਾ ਆਪ ਨਹੀਂ ਦੇਖ ਸਕਦਾ ਕਿਉਕਿ ਇਸਦੇ ਕੋਲ ਨੇ ਬਸ ਦੋ ਅੱਖਾਂ ਜੋ ਕਾਫੀ ਨਹੀਂ ਦੁਨੀਆਂ ਦੀਆ ਲੱਖਾਂ ਕਰੋੜਾ ਅੱਖਾਂ ਸੇ ਮੁਕਾਬਲੇ. ਜੋ ਦੇਖਦਿਆਂ ਨੇ ਓ ਸੱਚ ਜੋ ਅਸੀਂ ਨਹੀਂ ਦੇਖ ਸਕਦੇ. ਹਾਂ ਉਨ੍ਹਾਂ ਵਾਸਤੇ ਹਾਂ ਹੁਣ ਬਸ ਤੁਟੈ ਹੋਏ ਤੀਰ....   


2 टिप्‍पणियां: