ਕੌਣ ਕਿਸੇ ਦੀ ਸੁਣਦਾ ਏਥੇ
ਹਰ ਕੋਈ ਆਪਣੀ ਸੁਣਾਵਦਾਂ ਈ
ਬਸ ਅਪਣੀ ਵਾਹੋ ਵਾਹੀ ਚਾਹੇ
ਗੀਤ ਹੋਰ ਨਾ ਕਿਸੇ ਦਾ ਭਾਵਦਾਂ ਈ
ਇਹ ਬੁੱਧੀਜੀਵੀਆਂ ਦਾ ਹਸ਼ਰ ਹੋਇਆ
ਆਮ ਲੋਕਾਂ ਨੂੰ ਕੀ ਸਮਝਾਵਦਾਂ ਈ
ਜਿਸਦੇ ਹੱਥ ਆਵੇ ਉਹ ਛੱਡੇ ਨਾਹੀ
ਪ੍ਰੀਤ ਮਾਈਕ ਨਾਲ ਐਸੀ ਪਾਵਦਾਂ ਈ
ਪੈਣ ਭੁਲੇਖੇ ਸੱਭ ਨੂੰ ਦਰਵੇਸ਼ਾ ਵਾਲੇ
ਜਦੋਂ ਕੋਈ ਸੁੱਤਾ ਇਲਮ ਜगाਵਦਾਂ ਈ
ਜਦੋਂ ਛੇੜੇ ਕੋਈ ਰਾਗ ਇਲਾਹੀ ਸੱਚ
ਕਿੱਸਾ ਰੱਬ ਦੇ ਘਰ ਦਾ गाਵਦਾਂ ਈ
ਕਦੀ ਜਾਪਦਾ ਸੂਰਿਆ ਦੇ ਪਿੰਡ ਤੋਂ ਹੈ
ਸਾਂਝ ਵਾਰਾਂ ਨਾਲ ਜਦ ਪਾਵਦਾਂ ਈ
ਇੱਕ ਇੱਕ ਫਟ ਅੱਗੇ ਵੱਧਕੇ ਫੇਰ
ਆਪਣੇ ਸੀਨੇ ਉੱਪਰ ਖਾਵਦਾਂ ਈ
ਹੱਥ ਸ਼ਮਸ਼ੀਰ ਤੀਰ ਤੁੰਫਗ ਨੇਜ਼ਾ ਹੋਵੈ
ਜਦੋਂ ਵੈਰੀ ਉੱਤੇ ਚੜ੍ਹ ਧਾਵਦਾਂ ਈ
ਕਦੀ ਜਾਪਦਾ ਹੈ ਕੋਈ ਵਾਰਿਸ ਲੋਕੋ
ਜਦ ਕਿੱਸਾ ਹੀਰ ਦਾ ਸੁਣਾਵਦਾਂ ਈ
ਬੇਲੇ ਵਿੱਚ ਫਿਰੇ ਮਝੀਆਂ ਚਰਾਵਦਾ
ਬਣ ਰਾਂਝਾ ਚਾਕ ਅੱਖਵਾਵਦਾਂ ਈ
ਕਦੀ ਚੜ੍ਹ ਜਾਵੇ ਅਸਮਾਨ ਉਪਰ
ਜਿਵੇਂ ਬਾਜ ਉਡਾਰੀ ਕੋਈ ਲਾਵਦਾਂ ਈ
ਹੈਰਾਨ ਹੋਇਆ ਮੈ ਨਿਗਾਹ ਉੱਤੇ
ਜੋ ਮੈਂਨੂੰ ਨੀਵੇਂ ਤੋਂ ਨਿਵਾਂ ਤੱਕਾਵਦਾਂ ਈ
ਹੰਸਾ ਚ ਬੈਠ ਹਰ ਕੋਈ ਹੰਸ ਜਾਪੇ
ਪਰ ਬਗਲਾ ਲੁਕ ਨਹੀਂ ਪਾਵਦਾਂ ਈ
ਮਿੱਠੇ ਜੁਬਾਨੋ ਦਿਲੋ ਕਾਲੇ ਜੋ
ਭੇਦ ਸਾਰਾ ਹੀ ਉੱਘੜ ਆਵਦਾਂ ਈ
ਕੀ ਲੈਣਾ ਦੁਨੀਆ ਦੀ ਖੁਸ਼ਾਮਦ ਕਰਕੇ
ਮੈਂ ਤਾਂ ਰੂਸਿਆ ਪੀਰ ਮਨਾਵਦਾਂ ਈ
ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਗੁਲਾਮ ਬਸ ਏਹੋ ਖੈਰ ਮਨਾਵਦਾਂ ਈ:ਗੁਲਾਮ

कोई टिप्पणी नहीं:
एक टिप्पणी भेजें