ਏ ਬੋਲ ਵੀ ਤੇਰੇ ਨੇ ਏ ਜੰਤ ਵੀ ਤੇਰਾ ਹੈ
ਜਿੱਦਾ ਤੂੰ ਵਜਾਉਣਾ ਹੈ ਏ ਉੱਦਾ ਹੀ ਬੱਜਦਾ ਹੈ
ਕਿ ਹੁੰਦਾ ਹੈ ਸ਼ਿੰਗਾਰ ਮੈਨੂੰ ਕੋਈ ਖ਼ਬਰ ਨਹੀਂ
ਜਿੱਦਾ ਤੂੰ ਸਜਾਉਣਾ ਹੈ ਉੱਦਾ ਹੀ ਸੱਜਦਾ ਹੈ
ਪ੍ਰਵਾਹ ਨਹੀਂ ਕੋਈ ਦੁਨੀਆਂ ਤੋਂ ਪਰਦੇ ਦੀ
ਮੇਰਾ ਸਾਹਿਬ ਡਾਢਾ ਹੈ ਜੋ ਪਰਦੇ ਕੱਜਦਾ ਹੈ
ਉਹ ਵੱਡਾ ਲਲਾਰੀ ਹੈ ਰੰਗ ਉਸਦੇ ਨੇ ਸਾਰੇ
ਹਰ ਰੰਗ ਦੇ ਰੰਗ ਅੰਦਰ ਉਹ ਆਪੇ ਰੱਚਦਾ ਹੈ
ਮੈਂ ਕਿ ਜਾਣਾ ਦੁਨੀਆਂ ਮੈਂ ਬਾਗੀ ਦੁਨੀਆਂ ਤੋਂ
ਕਿ ਹੁੰਦਾ ਹੈ ਕਲਮਾ ਕਿ ਹੁੰਦਾ ਸੱਜਦਾ ਹੈ
ਅਰਦਾਸ ਕਿਵੇਂ ਕਰਨੀ ਮੈਨੂੰ ਏ ਵੀ ਭੇਦ ਨਹੀਂ
ਬਿਨ ਬੋਲਿਆ ਸਭ ਜਾਣੇ ਦਿਲ ਅੰਦਰ ਵਸਦਾ ਹੈ
ਗੱਲ ਨਾਲ ਲਾ ਵੀ ਲੈ ਮੇਹਰਾਂ ਵਾਲਿਆਂ ਸਾਈਆਂ
ਇਹ ਡੰਗ ਵਿਛੋੜੇ ਦਾ ਨਿਤ ਮੈਨੂੰ ਵਜੱਦਾ ਹੈ
ਗਿਣਤੀ ਤਾਂ ਨਹੀਂ ਕੋਈ ਤੇਰੇ ਦਰ ਤੇ ਗੁਲਾਮਾਂ ਦੀ
ਸੁਣਿਆ ਹੈ ਸਿਰ ਬਦਲੇ ਸਰਦਾਰੀ ਬਖਸ਼ਦਾ ਹੈ

Very nice
जवाब देंहटाएं