ਵੰਡ
ਵੰਡਣ ਵਾਲਿਆਂ ਨੇ ਆਪੋ-ਆਪਣੇ ਵਿਚਾਰ ਵੰਡ ਲਏ
ਫੁੱਲ ਵੰਡੇ ਰੰਗ ਵੰਡੇ ਧਰਤੀ ਵੰਡੀ ਸਮੁੰਦਰਾਂ ਦੇ ਪਾਰ ਵੰਡ ਲਏ
ਰੱਬ ਦੇ ਬੰਦਿਆਂ ਨੂੰ ਵੰਡਿਆ ਵੇਦ ਪੁਰਾਣ ਵੰਡ ਲਏ
ਜਿਨ੍ਹਾਂ ਦੇ ਹੱਥ ਤਾਕਤ ਆਈ ਉਨ੍ਹਾਂ ਨੇ ਮਾਰੂ ਹਥਿਆਰ ਵੰਡ ਲਏ
ਕਿਤੇ ਇੱਕ ਨਾ ਹੋ ਜਾਵੇ ਦੁਨੀਆ ਲੋਕ ਮਾਰੂ ਨੀਤੀਆਂ ਖਿਲਾਫ
ਇਹੀ ਸੋਚ ਜਾਤ ਵੰਡੀ ਕੰਮ ਵੰਡੇ ਖੇਤੀ ਵੰਡੀ ਵਿਆਪਾਰ ਵੰਡ ਲਏ
ਮਜ਼ਲੂਮਾਂ ਦੇ ਹਿੱਸੇ ਭੁੱਖ ਗਰੀਬੀ ਬੇਵਸੀ ਆਈ ਧੁਰ ਤੋਂ
ਏਹ ਲੇਖ ਲਿਖੇ ਰੱਬ ਦੇ ਕਹਿ ਕੇ ਅੱਤਿਆਚਾਰ ਵੰਡ ਲਏ
ਸੰਤ ਫਕੀਰ ਗੁਰੂ ਰੱਬ ਸਭ ਦੇ ਸਾਂਝੇ ਹੁੰਦੇ ਸੀ ਪਹਿਲਾਂ
ਹੁਣ ਤਾਂ ਲੋਕਾਂ ਨੇ ਆਪੋ-ਆਪਣੇ ਕਲਾਕਾਰ ਵੰਡ ਲਏ
ਕਲਮ ਲਿਖਣ ਤੋਂ ਪਹਿਲਾਂ ਸੌ ਵਾਰ ਸੋਚਦੀ ਹੈ ਅੱਜਕਲ੍ਹ
ਹਿੰਦੀ ਪੰਜਾਬੀ ਉਰਦੂ ਅੰਗ੍ਰੇਜੀ ਭਾਸ਼ਾਈ
ਦਾਅਵਿਆਂ ਨੇ ਸਾਂਝੇ ਸਰੋਕਾਰ ਵੰਡ ਲਏ
ਜੇ ਵੰਡਣਾ ਹੀ ਹੈ ਗੁਲਾਮਾਂ ਮੁਹੱਬਤ ਵੰਡ
ਨਫਰਤਾਂ ਤੇ ਪਰਵਾਰਾਂ ਦੇ ਪਰਿਵਾਰ ਵੰਡ ਲਏ: ਗੁਲਾਮ

कोई टिप्पणी नहीं:
एक टिप्पणी भेजें