ਗੱਲ ਤੋਂ ਜੰਝੂ ਲਾਹ ਦੇਣੇ ਨੇ
ਤੇ ਰੌਣੇ ਪੱਲੇ ਪਾ ਦੇਣੇ ਨੇ
ਜੋ ਨਾ ਈਨ ਕਬੂਲ ਕਰੇਗਾ
ਆਹੂ ਉਸਦੇ ਲਾਹ ਦੇਣੇ ਨੇ
ਹੁਕਮ ਹੈ ਆਇਆ ਏ ਦਿੱਲੀ ਤੋਂ
ਅਫਸਰਾਂ ਨੇ ਹੁਕਮ ਬਜ਼ਾ ਦੇਣੇ ਨੇ
ਕੌਣ ਕਰੂਗਾ ਰਾਖੀ ਹਿੰਦ ਦੀ
ਕਿਸਨੇ ਵਚਨ ਪੁਗਾ ਦੇਣੇ ਨੇ
ਬਾਬੇ ਨਾਨਕ ਨੇ ਬਖਸ਼ੀ ਸੀ
ਬਾਬਰ ਨੂੰ ਵਡਿਆਈ ਜਗ ਦੀ
ਉਠਉਗਾ ਕੱਦ ਮਰਦ ਦਾ ਚੇਲਾ
ਜਿਸਨੇ ਤਖ਼ਤ ਹਿੱਲਾ ਦੇਣੇ ਨੇ
ਤੀਰਥ ਮੱਜਨ ਪੱਤਲ ਕਿਰਿਆ
ਕਰਨੇ ਸਾਰੇ ਔਖੇ ਹੋਏ
ਮਜ਼ਹਬ ਤੇ ਕੋਈ ਟੈਕਸ ਨੀ ਲਗਦਾ
ਪਰ ਧਰਮ ਤੇ ਜ਼ਜੀਏ ਲਾ ਦੇਣੇ ਨੇ
ਆਓ ਸਾਰੇ ਨੰਦਪੁਰ ਚਲੀਏ
ਗੁਰੂ ਜੀ ਵਚਨ ਪੁਗਾ ਦੇਣੇ ਨੇ
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ
ਉਨ੍ਹਾਂ ਨੇ ਧਰਮ ਬਚਾ ਦੇਣੇ ਨੇ
ਔਰੰਗਾ ਆਖੇ ਇਕ ਕਰ ਦੇਣਾ
ਉਸਨੇ ਹੁਕਮ ਸੁਣਾ ਦੇਣੇ ਨੇ
ਉਹ ਕਿ ਜਾਣੇ ਮੂਰਖ ਇਆਣਾ
ਗੁਰ ਗੋਬਿੰਦ ਨੇ ਤੀਸਰ ਪੰਥ ਚਲਾ ਦੇਣੇ ਨੇ
ਰਹੁ ਖਾਲਸਾ ਜਗ ਤੇ ਨਿਆਰਾ
ਨਿਰਭਉ ਦੇ ਛੱਤਰ ਝੁਲਾ ਦੇਣੇ ਨੇ
ਤੂੰ ਵੀ 'ਗ਼ੁਲਾਮਾਂ' ਸ਼ਰਨ ਚ ਆਜਾ
ਡੁਬਦੇ ਤੇਰੇ ਬੇੜੇ ਵੀ
ਗੁਰਾਂ ਨੇ ਪਾਰ ਲੰਘਾ ਦੇਣੇ ਨੇ : ਗ਼ੁਲਾਮ

कोई टिप्पणी नहीं:
एक टिप्पणी भेजें