ਕੇਡੇ ਚੱਕਰ ਵਿਚ ਦੁਨੀਆਂ ਹੈ
ਦੁਨੀਆਂ ਦੇ ਕੇਡੇ ਚੱਕਰ ਨੇ
ਜੋ ਕੁਲ ਦੁਨੀਆਂ ਦੇ ਰਾਜੇ ਨੇ
ਸੱਚ ਜਾਣੋ ਉਹ ਤਾਂ ਫੱਕਰ ਨੇ
ਜੋ ਖੰਜਰ ਰਖਦੇ ਹੱਥਾਂ ਵਿਚ
ਉਹ ਮੂੰਹ ਤੋਂ ਪੂਰੇ ਸ਼ੱਕਰ ਨੇ
ਮੈਂ ਵਾਕਿਫ ਇਨ੍ਹਾਂ ਸੱਪਾਂ ਤੋਂ ਜੋ
ਰਚਦੇ ਪਲ ਪਲ ਮੱਕਰ ਨੇ
ਉਹ ਜੇਰੇ ਨਹੀਂ ਤੂਫ਼ਾਨਾਂ ਦੇ
ਫੌਲਾਦੀ ਮੇਰਾ ਸੀਨਾ ਹੈ
ਕੋਈ ਹੋਰ ਹੋਣੇ ਮਰਦਾਂ ਵਾਂਗ
ਜੋ ਲੈਂਦੇ ਸੀਧੀ ਟੱਕਰ ਨੇ
ਅਸੀਂ ਸੀਨੇ ਅੰਦਰ ਰੱਖੇ ਨੇ
ਜੋ ਜ਼ਖ਼ਮ ਹਾਲੇ ਤੱਕ ਸੀਤੇ ਨਹੀਂ
ਨਾਸੂਰ ਨੂੰ ਪਾਲੀ ਫਿਰਦੇ ਆਂ
ਹੱਥਾਂ ਵਿਚ ਸਾਡੇ ਛਿੱਤਰ ਨੇ
ਜੇ ਬਚ ਹੁੰਦਾ ਤਾਂ ਬਚ ਜਾ ਵੇ
ਕਿਸੇ ਖੂੰਜੇ ਖੋਲ੍ਹੇ ਛੱਪ ਜਾ ਵੇ
ਗ਼ੁਲਾਮ ਨੇ ਤੈਥੋਂ ਖੋਂ ਲੈਣੇ
ਚੁਕੀ ਫਿਰਦੈਂ ਚਿੱਟੇ ਪੱਤਰ ਨੇ :ਗ਼ੁਲਾਮ

कोई टिप्पणी नहीं:
एक टिप्पणी भेजें