ਪੜ੍ਹੇ ਨਹੀਂ ਉਸਨੇ ਮੇਰੇ ਅਲਫਾਜ਼ ਆਖਰੀ
ਲਿਖੇ ਸੀ ਉਸਨੂੰ ਜੋ ਕੁਝ ਖਾਸ ਆਖਰੀ
ਤੱਸਲੀ ਨਾ ਹੋਈ ਉਮਰ ਭਰ ਏ ਸੋਚ ਕੇ
ਨਾ ਸੁਣੀ ਉਸਨੇ ਮੇਰੀ ਆਵਾਜ਼ ਆਖਰੀ
ਸੂਰਜ ਨੂੰ ਛੂਹਣ ਦਾ ਰੱਖਦੇ ਸੀ ਹੌਸਲਾ
ਪਰ ਏ ਮਤ ਤਾਂ ਮੇਰੀ ਇਕ ਚੰਨ ਨੇ ਮਾਰੀ
ਸੰਪਤੀ ਨਹੀਂ ਕੋਈ ਜਿਸਨੂੰ ਕੋਈ ਸਾੜ ਦੇਉ
ਉਸ ਚੰਦ ਤਕ ਹੈ ਮੇਰੀ ਪਰਵਾਜ਼ ਆਖਰੀ
ਆਇਆ ਤੇ ਮੇਰੀ ਰੂਹ ਨੂੰ ਛੂਹ ਕੇ ਚਲਾ ਗਿਆ
ਅੱਖਾਂ ਚੋ ਪੜ੍ਹਾ ਕਲਮਾ ਮੇਨੂ ਮੋਹ ਕੇ ਚਲਾ ਗਿਆ
ਕੋਈ ਪੈਗਾਮ ਲੈ ਜਾਵੇ ਚਿਖਾ ਤੇ ਲਾਸ਼ ਹੈ ਮੇਰੀ
ਸੁਰਮਈ ਅੱਖਾਂ ਚੋ ਚਿਣਗ ਦੇਕੇ ਕਰੇ ਕਾਜ਼ ਆਖਰੀ
ਇਕ ਭੀੜ ਜਿਹੀ ਦੇਖੀ ਹੈ ਮੈਂ ਗਵਾਚੇ ਲੋਕਾਂ ਦੀ
ਹਰ ਬੰਦਾ ਅਧੂਰਾ ਹੈ ਹਰ ਬਸਤੀ ਇਕੱਲੀ ਹੈ
ਮੈਂ ਲੈ ਕੇ ਨਹੀਂ ਚੱਲਿਆ ਕੁਝ ਤੇਰੀ ਮਹਿਫ਼ਿਲ ਚੋ
ਬਸ ਜਾ ਰਿਹਾ ਹਾਂ ਦੇਖ ਕੇ ਤੇਰਾ ਅੰਦਾਜ਼ ਆਖਰੀ
ਕੋਈ ਜਾਕੇ ਕਹੇ ਉਸਨੂੰ ਗੁਮਨਾਮ ਨਹੀਂ ਮਰਨਾ
ਮਾਝੀਆਂ ਚਰਾਈਆਂ ਨਾ ਪੱਥਰ ਵੀ ਨਹੀਂ ਖਾਧੇ
ਕੋਈ ਕਿੱਸਾ ਨਹੀਂ ਬਣਿਆ ਹੱਲੇ ਆਪਣੀ ਮੋਹਬਤ ਦਾ
ਜਾਨ ਤੋਂ ਪਹਿਲਾ ਪੂਰਾ ਕਰ ਲਵਾਂ ਏ ਰਿਵਾਜ਼ ਆਖਰੀ

बहुत सुंदर रचना।
जवाब देंहटाएं