मंगलवार, 3 सितंबर 2024

ਬਾਪੂ





ਬਿਨ ਬਾਪੂ ਤੋਂ ਕੋਈ ਨਾ ਪੁੱਛੇ 

ਕੀ ਚਾਹੀਦਾ, ਤੇ ਕੀ ਗਮ ਹੈ

ਅੱਜ ਉਹ ਪੁੱਛਣ ਵਾਲਾ ਵੀ ਨਹੀਂ

ਬਸ ਇਸੇ ਕਰਕੇ ਅੱਖ ਨਮ ਹੈ।


ਜਿੱਥੇ ਕੋਈ ਨਾ ਖੜਦਾ ਯਾਰੋ 

ਉਥੇ ਆ ਕੇ ਅੜ ਜਾਂਦਾ ਸੀ 

ਪਰਬਤ ਜਿੱਡੀ ਓਟ ਸੀ ਉਸਦੀ

ਉਸਤਤ ਲਈ ਲਫਜ਼ ਕਮ ਹੈ ।


ਅੱਖ ਖੁੱਲਣ ਤੋਂ ਪਹਿਲਾਂ ਹੀ ਜੋ 

ਸਾਰੇ ਸੁਪਨੇ ਪੂਰੇ ਕਰਦਾ ਸੀ 

ਸਾਨੂੰ ਕਦੇ ਭੇਦ ਨਹੀਂ ਦੱਸਿਆ 

ਆਪ ਉਸਦਾ ਕਿੰਝ ਸਰਦਾ  ਸੀ।


ਪਾਰਸ ਵਟੀ ਹੋਣੀ ਆ ਕੋਈ

ਜਾ ਕੁਬੇਰ ਦਾ ਹੋਣਾ ਖਜ਼ਾਨਾ

ਸਾਡੇ ਮਨ ਅੰਦਰ ਤਾਂ ਅੱਜ ਵੀ

ਸੱਚ ਦੱਸਾਂ ਤਾਂ ਇਹੀ ਭਰਮ ਹੈ।


ਗ਼ੁਲਾਮ ਤਾਂ ਸਦਕੇ ਤੈਥੋਂ ਸੌ ਵਾਰੀ

ਵਿਿਦਆ ਦਿੱਤੀ ਜੋਂ ਮੈਨੂੰ ਸਾਰੀ

ਪੈਰਾਂ ਤੇ ਖੜਾ ਜਿਉ ਕੀਤਾ 

ਮੇਰੇ ਤੇ ਤੇਰਾ ਬੜਾ ਕਰਮ ਹੈ: ਗ਼ੁਲਾਮ

कोई टिप्पणी नहीं:

एक टिप्पणी भेजें