ਇੱਕ ਇੱਕ ਕਰਕੇ ਜੋੜ ਰਿਹਾ ਹਾਂ
ਅੱਖਰ ਤੋੜ ਮਰੋੜ ਰਿਹਾ ਹਾਂ
ਇਸ ਗੱਲ ਦੀ ਤਾਂ ਸਮਝ ਨਹੀਂ ਹੈ
ਕਿਹੜੀ ਦੌੜ ਚ ਦੋੜ ਰਿਹਾ ਹਾਂ।
ਲਿਖ ਲਿਖ ਬਰਕੇ ਕਾਲੇ ਕਰਕੇ
ਦਿਲ ਦੇ ਚਾਅ ਵਧਾਈ ਜਾਂਦਾ
ਦਿਲ ਦੇ ਚਾਅ ਦਿਲੋ ਨਾ ਲੱਥੇ
ਪਾਣੀ ਵਿੱਚ ਵੱਟੇ ਰੋਡ ਰਿਹਾ ਹਾਂ।
ਸ਼ਾਇਦ ਕਿੱਸਾ ਕੋਈ ਬਣ ਜਾਵੇ
ਵਾਰਸ ਦਾ ਜਾ ਹੀਰ ਸਲੇਟੀ
ਜਾਂ ਫਿਰ ਲਿਖਾਂ ਜੰਗ ਨਾਮਾ ਕੋਈ
ਉਲਟੀ ਗੰਗਾ ਮੋੜ ਰਿਹਾ ਹਾਂ।
ਸ਼ਬਦ ਗੁਰੂ ਮੇਰੇ ਮਨ ਵਸਿਆ
ਖੌਰੇ ਕਿਹੜੀ ਕਾਰ ਕਰਾਊ
ਆਪਣਾ ਬਲ ਬਾਕੀ ਨਹੀਂ ਕੋਈ
ਸਤਿਗੁਰ ਦੀ ਕਰ ਹੋੜ ਰਿਹਾ ਹਾਂ।
"ਗੁਲਾਮ" ਵੀ ਇੱਕ ਦਿਨ ਕਿੱਸਾ ਬਣ ਜਾਊ
ਇਸ ਮਿੱਟੀ ਦਾ ਹਿੱਸਾ ਬਣ ਜਾਊ
ਹਾਲੇ ਤਾਂ ਹਉਮੈ ਨਾਲ ਹਾਂ ਭਰਿਆ
ਹੌਲੀ ਹੌਲੀ ਮੈਂ ਤੋੜ ਰਿਹਾ ਹਾਂ: ਗ਼ੁਲਾਮ

कोई टिप्पणी नहीं:
एक टिप्पणी भेजें