मंगलवार, 3 सितंबर 2024

ਜ਼ੁਬਾਨ

ਵਾਰਿਸ ਨੂੰ ਹੀਰ ਦੀ ਜ਼ੁਬਾਨ ਲਗਦੀ ਏ। 
ਬਾਬਾ ਫ਼ਰੀਦ ਦੀ ਬੰਦਗੀ ਤੇ ਈਮਾਨ ਲਗਦੀ ਏ ।।
ਇਸ਼ਕ ਤੇਰੇ ਇਕ ਇਕ ਅੱਖਰ ਚ ਸਮੋਇਆ। 
ਤੂੰ ਆਪ ਹੀ ਆਪਣੀ ਪਛਾਣ ਲਗਦੀ ਏ ।।
ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ।
ਕਿਸੇ ਨੂੰ ਗੀਤਾ ਕਿਸੇ ਨੂੰ ਕੁਰਾਨ ਲਗਦੀ ਏ।।
ਸਿਫ਼ਤਾਂ  ਤੇਰੀਆ ਕਿ ਕਰੇ ਗ਼ੁਲਾਮ ।
ਤੂੰ ਪੰਜਾ ਦਰਿਆਵਾਂ ਚੋਂ ਉਠਿਆ ਕੋਈ ਤੂਫ਼ਾਨ ਲਗਦੀ ਏ ।। 
ਕੌਣ ਨੀ ਦੁਨੀਆਂ ਚ ਤੇਰੇ ਰੋਹਬ ਤੋਂ ਵਾਕਿਫ਼। 
ਤੂੰ ਜੋਧਿਆਂ ਦੀ ਵਾਰ ਤੇ ਵੈਰੀਆ ਦੀ ਮਕਾਣ ਲਗਦੀ ਏ।। 
ਤੇਰੇ ਆਸ਼ਿਕ ਤੇਰੇ ਤੇ ਫਨਾਹ ਸਦਕੇ ।
ਤੂੰ ਦਰਗਾਹ ਤੋਂ ਆਇਆ ਰੱਬੀ ਫੁਰਮਾਨ ਲਗਦੀ ਏ ।।
ਕੋਈ ਸ਼ਾਹਮੁਖੀ ਆਖੇ ਕੋਈ ਗੁਰਮੁਖੀ । 
ਮੈਨੂੰ ਤੂੰ ਮਾਂ ਤੋਂ ਮਿਲਿਆ ਕੋਈ ਵਰਦਾਨ ਲਗਦੀ ਏ ।।
  ਗ਼ੁਲਾਮ


 

कोई टिप्पणी नहीं:

एक टिप्पणी भेजें