ਖ਼ਾਕਸਾਰ ਨੂੰ ਖ਼ਾਕ ਹੀ ਰਹਿਣ ਦਿਓ
ਇਹ ਪੈਰਾਂ ਵਿਚ ਹੀ ਚੰਗਾ ਹੈ
ਇਹ ਉਡ ਅਸਮਾਨੀ ਚੜ੍ਹਨਾ ਨਹੀਂ
ਇਹ ਕਰਮਾਂ ਬਾਝੋਂ ਨੰਗਾ ਹੈ
ਇਹਦੇ ਐਬ ਧੋਤਿਆਂ ਧੁਲਣੇ ਨਹੀਂ
ਸੌ ਵਾਰੀ ਨਹਾਇਆ ਗੰਗਾ ਹੈ
ਕੋਈ ਗੱਲ ਅਮਨ ਦੀ ਨਹੀਂ ਕਰਦਾ
ਇਸਦੇ ਹਿੱਸੇ ਆਈਆਂ ਜੰਗਾਂ ਹੈ
ਇਨਹੁ ਲੱਖ ਸਮਝਾਇਆ ਟਲਦਾ ਨਹੀਂ
ਨਿਤ ਲੈਂਦਾ ਨਵਾਂ ਕੋਈ ਪੰਗਾ ਹੈ
ਏਦਾ ਬਾਪੂ ਕਹਿਣਾ ਕਲ ਸੁਣਿਆ
ਜਿਥੇ ਜਾਵੇ ਕਰਦਾ ਦੰਗਾ ਹੈ
ਦੁਨੀਆਂ ਜਿੱਤਣ ਨੂੰ ਫਿਰਦਾ ਹੈ
ਤੇ ਪੱਲੇ ਇਸਦੇ ਬਸ ਸੰਗਾ ਹੈ
ਇਹ ਗ਼ੁਲਾਮ ਤਾਂ ਕਾਫ਼ਿਰ ਲੱਗਦਾ ਹੈ
ਕਿਰਪਾਨ ਤੋਂ ਮੰਗਦਾ ਮੰਗਾ ਹੈ : ਗ਼ੁਲਾਮ

कोई टिप्पणी नहीं:
एक टिप्पणी भेजें