ਸੁਫਨਿਆਂ ਦੇ ਸ਼ਹਿਰ ਵਸਦੇ
ਕੱਚ ਵਰਗੇ ਨਾਜ਼ੁਕ
ਜ਼ਜ਼ਬਾਤਾਂ ਨਾਲ
ਖੇੜਣ ਲੱਗਿਆ ਤੈਨੂੰ
ਡਰ ਨਾ ਲੱਗਿਆ
ਕਿ ਤੇਰੇ ਜ਼ਮੀਰ ਨੇ
ਤੇਰੀ ਰੂਹ ਨੇ
ਤੈਨੂੰ ਧਿੱਕਾਰ ਨਹੀਂ ਪਾਈ
ਕਿ ਤੇਰੀ ਅੱਖਾਂ ਤੇ
ਪੈ ਗਿਆ ਸੀ ਪਰਦਾ
ਜੋ ਤੂੰ ਨਾ ਦੇਖ ਸਕਿਆ
ਏਨਾ ਮਜ਼ਲੂਮ ਦਾ ਦਰਦ
ਕਿ ਤੂੰ ਨਾ ਸੁਣੇ
ਏਨਾ ਦੇ ਹੋਕੇ
ਕਿ ਤੇਰੀਆਂ ਬਾਹਾਂ ਨੇ
ਤੇਰਾ ਸਾਥ ਨਾ ਦਿੱਤੋ
ਜੋ ਤੂੰ ਦੇ ਸਕੇ
ਕਿਸੇ ਨੂੰ ਸਹਾਰਾ
ਕਿ ਤੇਰੇ ਕਦਮਾਂ ਨੇ ਤੈਨੂੰ
ਨਾ ਰੋਕਿਆ ਇਸ ਬਜਰ
ਕੁਰਹਿਤ ਕਰਨ ਤੋਂ
ਜੋ ਮਨੁੱਖ ਨੂੰ ਮਨੁੱਖ
ਹੋਣ ਤੋਂ ਰੋਕੇ ਰੱਖਦੀ ਹੈ
ਕਿਊ ਤੇਰੀ ਜ਼ੁਬਾਨ ਨੇ
ਨਾ ਲਾਇਆ ਹਾਅ ਦਾ ਨਾਰਾ
ਜਦੋ ਫੁਲਵਾੜੀ ਦੇ ਹਿੱਸੇ
ਰੋਣੇ ਲਿਖੇ ਗਏ ਤੇ
ਕੈਦ ਕਰ ਦਿੱਤੋ ਗਿਆ
ਹੱਸਿਆ ਨੂੰ ਸੁਣਿਆ
ਅੱਖਾਂ ਦਾ ਪਹਿਰੇਦਾਰ
ਜਿਸ ਦਿਨ ਦਾ ਸੂਰਮਾ ਹੋ ਗਿਆ
ਹੰਝੂਆਂ ਨੇ ਇਸ ਰਾਹ
ਆਉਣਾ ਹੀ ਛੱਡ ਦਿੱਤੋ
ਤੇ ਇਸਦਾ ਇਲਜ਼ਾਮ
ਤੇਰੇ ਸਰ ਹੈ 'ਗ਼ੁਲਾਮ''
ਜੋ ਤੂੰ ਨਾ ਕਰ ਸਕਿਆ ਨਿਆ
ਆਪਣੇ
ਕਿਰਦਾਰ ਨਾਲ.

कोई टिप्पणी नहीं:
एक टिप्पणी भेजें