शुक्रवार, 13 मई 2022

ਹਮਰਾਜ਼

ਹਮਰਾਜ਼

ਉਸਨੇ ਬੜੀ ਖੂਬਸੂਰਤੀ ਨਾਲ 

ਮੇਰਾ ਇਕ ਇਕ 

ਐਬ ਗਿਣਾਯਾ ਮੈਨੂੰ 

ਕੁਛ ਇਸ ਤਰ੍ਹਾਂ

 ਮੇਰੀਆਂ ਨਜ਼ਰ ਚੋ 

ਉਸਨੇ ਗਿਰਾਯਾ ਮੈਨੂੰ 

ਓ ਰਾਜ ਜੋ ਮੇਰੀ ਰੂਹ ਵੀ 

ਨਹੀਂ ਜਾਣਦੀ ਹੁਣ ਤਕ 

ਬੜੇ ਅਣਜਾਣ ਬਣ ਕੇ

ਉਸਨੇ ਸੁਣਾਯਾ ਮੈਨੂੰ 

ਉਸਦੇ ਚੇਹਰੇ ਦੀ ਮਾਸੂਮੀਅਤ 

ਮੈਂ ਤੱਕਦਾ ਹੀ ਰਹਿ ਗਿਆ 

ਵਾਹ ਕਿਸ ਅਦਾ ਨਾਲ 

ਪਾਗਲ ਬਣਾਇਆ ਮੈਨੂੰ 

ਮਾਰਨ ਤੋਂ ਪਹਿਲਾ ਜ਼ਹਿਰ

ਦਾ ਪਿਆਲਾ ਦਿੱਤਾ ਉਸਨੇ 

ਫਿਰ ਸੂਲੀ ਤੇ ਉਸਨੇ ਹੀ 

ਚੜਵਾਇਆ ਮੈਨੂੰ 

ਲਾਸ਼ ਨੂੰ ਦਫਨਾਉਣ ਤੋਂ 

ਪਹਿਲਾ ਟੁਕੜੇ ਕੀਤੇ 

ਤੇ ਫੇਰ ਜਲਾਇਆ ਮੈਨੂੰ 

ਕਿਤੇ 'ਗੁਲਾਮ' ਬਾਕੀ ਤਾਂ ਨਹੀਂ 



ਮੇਰੀ
ਰਾਖ ਚੋ ਛਣਵਾਇਆ ਮੈਨੂੰ 

ਓਰ ਜੱਦ ਨਾ ਹੋਈ ਤੱਸਲੀ 

ਦਰਿਆ ਚ ਵਗਾਇਆ ਮੈਨੂੰ 

ਇਸ਼ਕ ਦੇ ਨਾਮ ਤੋਂ ਇਸ਼ਕ 

ਦੀ ਜਾਤ ਤੋਂ ਡਰ ਲੱਗਦਾ 

ਸੱਚ ਜਾਨਯੋ ਲੋਕੋ ਇਸੇ ਨੇ

ਤਾਂ 'ਗ਼ੁਲਾਮ' ਬਨਾਯਾ ਮੈਨੂੰ 

ਬੜੇ ਕਾਤਿਲ ਨੇ ਮਾਸੂਮ ਚੇਹਰੇ 

ਮੇਰੇ ਹੀ ਕਤਲ ਦਾ ਹੀ

ਹਮਰਾਜ਼ ਬਣਾਇਆ ਮੈਨੂੰ 


कोई टिप्पणी नहीं:

एक टिप्पणी भेजें