सोमवार, 30 अगस्त 2021

ਬਚਪਨ

ਕੁਝ ਸਮੱਝ ਨਹੀਂ ਹੈ ਇਨ੍ਹਾਂ ਨੂੰ, ਕੁਝ ਨਹੀਂ ਜਾਣਦੇ ਜਮਾਨੇ ਦਾ ਦਸਤੂਰ 

ਜੋ ਦਿੱਲਾਂ ਚ ਹੈ ਓਹੀ ਜੁਬਾਂ ਤੇ, ਹਰ ਇਕ ਨੂੰ ਸਮਝਦੇ ਨੇ ਆਪਣਾ 

ਆਸਮਨ ਨੂੰ ਮੁੱਠੀ ਚ ਬੰਦ ਕਰਨਾ ਤੇ ਪੰਛੀਆਂ ਵਾਂਗ ਉਡਣਾ ਚਾਹੁੰਦੇ ਨੇ

ਧਰਤੀ ਨੂੰ ਆਪਣੇ ਪੈਰਾਂ ਨਾਲ ਨਾਪ ਕੇ ਰੇਤ ਦੇ ਕਿੱਲੇ ਉਸਾਰਦੇ ਨੇ 

ਤਿਤਲੀਆਂ ਦੇ ਮੰਗਰਭੱਜਦੇ , ਜੁਗਨੂੰ ਫੜਦੇ ਆਪਣੀ ਮਸਤੀ ਚ ਮਸਤ 

ਹਰ ਨਵੀ ਚੀਜ ਨੂੰ ਦੇਖਦੇ ਨੇ ਹੈਰਤ ਭਾਰੀ ਨਜ਼ਰ ਨਾਲ ਜਿਵੇ ਕਿਸੇ 

ਜੋਗੀ ਨੇ ਕਰ ਲਾਏ ਹੋਣ ਸਾਖਿਆਤ ਬ੍ਰਹਮ ਦੇ ਸਾਕਾਰ ਦਰਸ਼ਨ 

ਵਿਸਮਾਦ ਦੀ ਪਰਿਭਾਸ਼ਾ ਸਿਖਾਉਂਦੀਆਂ ਏ ਮਾਸੂਮ ਅੱਖਾਂ ਜਿਨ੍ਹਾਂ ਚ 

ਕੁਝ ਨਹੀਂ ਸਿਵਾਏ ਨਿਹਚਲ ਪ੍ਰੇਮ ਦੇ ਕੋਈ ਬਿਗਾਨਾ ਨਹੀਂ 

ਕੋਈ ਭੇਦ ਨਹੀਂ ਕਿਸੇ ਜਾਤ ਧਰਮ ਰੰਗ ਨਸਲ ਦਾ ਕੋਈ ਪਤਾ ਨਹੀ  

ਬਸ ਇਕ ਮੁਸਕਾਨ ਨਾਲ ਬਣਾ ਲੈਂਦੇ ਨੇ ਹਰ ਇਕ ਨੂੰ ਆਪਣਾ 

ਮੈਂ ਭੀ ਲੋਚਦਾ ਹਾਂ ਹੋ ਜਾਵਾਂ ਇਨ੍ਹਾਂ ਵਰਗਾ ਸਰਲ ਮਾਸੂਮ ਨਿਸ਼ਕਪਟ 

ਪਰ ਨਹੀਂ, ਨਹੀਂ ਹੋ ਸਕਦਾ ਕਿਉਕਿ ਚੜ੍ਹੀ ਹੈ ਜਨਮਾਂ-ਜਨਮਾਂਤਰਾਂ ਦੀ 

ਨਹੀਂ ਇਸੇ ਜਨਮ ਦੇ ਕਰਮਾ ਦੀ ਧੂੜ ਜੋ ਨਹੀਂ ਹੋਣ ਦਿੰਦੀ ਪਵਿੱਤਰ 

ਇਨ੍ਹਾਂ ਮਾਸੂਮ ਰੂਹਾਂ ਵਾਂਗੂ ਪਾਕ, ਹੈ ਵਾਹਿਗੁਰੂ ਤੂੰ ਹੀ ਕਰ ਕਿਰਪਾ 

ਤੇ ਬਖਸ਼ ਮੈਨੂੰ ਬ੍ਰਹਮ ਗਈਆਂ, ਨਹੀਂ ਨਹੀਂ ਬਸ ਕੁਝ ਪਲ ਦੀ 

ਬਾਲ-ਬੁੱਧ ਜੋ ਜੋ ਹੈ ਲੱਖਾਂ ਬ੍ਰਹਮ ਗਿਆਨ ਤੋਂ ਵੀ ਅਮੁਲ ਹਾਂ

ਹੈ ਅਕਾਲ ਪੁਰਖ ਬਖਸ਼ ਮੈਨੂੰ ਮੇਰਾ ਮਾਸੂਮ ਬਚਪਨ





3 टिप्‍पणियां: