सोमवार, 30 अगस्त 2021

ਪਹਿਚਾਣ

''ਰਾਜਕੁਮਾਰ'' ਹਾਂ ਏਹੀ ਨਾਮ ਦਿੱਤਾ ਸੀ ਉਸਦੇ ਮਾਪਿਆਂ ਨੇ, ਘਰ ਦੇ ਸਾਰੇ ਜੀਅ ਪਿਆਰ ਨਾਲ ਕਹਿੰਦੇ ਸੀ ''ਰਾਜੂ'', ਯਾਰਾਂ-ਦੋਸਤਾਂ ਨੇ ਛੇੜ ਦਾ ਨਾਮ ਪਾ ਤਾ ''ਰਜਨੀ'', ਮਾਸਟਰ ਜੀ ਨੂੰ ਦਿੱਸਦਾ ਸੀ ਉਸਦੇ ਅੰਦਰ ਕੋਈ ਲੁਕਿਆ ਵਿਚਾਰਕ ਸੋ ਪੁਕਾਰਦੇ ਸੀ ''ਰਜਨੀਸ਼''. ਸਮਾਂ ਗੁਜ਼ਰਿਆ ਪ੍ਰੇਮਿਕਾ ਨੇ ਨਾਮ ਦਿੱਤਾ ''ਰਾਜਾ'' ਵਿਆਹ ਹੋਇਆ ਘਰਵਾਲੀ ਨੇ ਨਾਮ ਰਾਜਾ ਜੀ ਤੋਂ ਕਰ  ਦਿੱਤਾ ''ਰਾਜੀ''. ਦਫਤਰ ਵਾਲੇ ਕਹਿੰਦੇ ਸਨ ''ਸਾਬ੍ਹ'' ਜੀ . ਤੇ ਸੀਨੀਅਰ ਅਫਸਰ ''ਰਾਜਕੁਮਾਰ''. ਪਰ ਓ ਸੰਤੁਸ਼ਟ ਨਹੀਂ ਸੀ, ਕੁਝ ਅਧੁਰਾਪਨ ਹਮੇਸ਼ਾ ਚੁਭਦਾ ਸੀ, ਬੱਚੇ ''ਪਾਪਾ'' ਮੋਹੱਲੇ ਵਾਲੇ  ''ਚੁੰਮੂਨ ਦੇ ਪਾਪਾ'', ਪੰਡਿਤ ''ਜਜਮਾਨ'' , ਡਾਕਟਰ ''ਮਰੀਜ਼'' ਵਕੀਲ ''ਮੁਵੱਕਿਲ'' ਓਰ ਇਕ ਇਲਜ਼ਾਮ, ਪੁਲਿਸ ਨੇ ਨਵਾਂ ਨਾਮ ਦੇ ਦਿੱਤਾ ''ਮੁਜ਼ਰਿਮ'' . ਬਰੀ ਹੋ ਗਿਆ  ਪਰ ਲੋਗ  ਤਾਂ ਕਹਿੰਦੇ ਨੇ ਪਿੱਠ ਪਿੱਛੇ ''ਸਜ਼ਾਯਾਫ਼ਤਾ'' , ਕੁਝ ਚੁੱਭਦਾ ਹੈ ਹੁਣ ਭੀ,ਕੋਈ ਕਮੀ ਹੈ ਜੋ ਪੂਰੀ ਨਹੀਂ ਹੋ ਰਹੀ ਏਨੇ ਨਾਮ ਹੁੰਦਿਆਂ ਭੀ, ਨਾਮਾਂ ਦਾ ਏ ਸਿਲਸਿਲਾ ਵੱਧਦਾ ਹੀ ਜਾ ਰਿਹਾ ਹੈ ਸਮੇਂ ਦੇ ਨਾਲ ਨਾਲ . ਬੇਟਾ ,ਭਾਈ, ਪਤੀ, ਪ੍ਰੇਮੀ, ਬਾਪ,ਦਾਮਾਦ, ਸਾਲਾ, ਜੀਜਾ, ਸਸੁਰ, ਕੁੜਮ, ਦਾਦਾ, ਨਾਨਾ, ਨੌਕਰ, ਮਾਲਿਕ ਕਿੰਨੀਆਂ  ਹੀ ਭੂਮਿਕਾਵਾਂ ਨਾਲ ਕਿੰਨੇ ਹੀ ਕਿਰਦਾਰਾਂ ਨਾਲ ਰੋਜ਼ ਨਿਬੜਦਾ ਹੈ, ਪਰ ਕੁਝ ਅਧੁਰਾਪਨਹਮੇਸ਼ਾ ਚੁੱਭਦਾ ਹੈ. ਕੋਈ ਅਪੁਰਨਤਾ ਹੈ ਸ਼ਾਇਦ ਇਸ ਸ਼ਰੀਰ ਤੋਂ ਪਰੇ, ਇਸਦੀ ਰੂਹ ਦਾ ਖਾਲੀਪਨ ਜਿਸ ਵੱਲ ਕਦੇ ਧਿਆਨ ਹੀ ਨਹੀਂ ਗਿਆ. ਤੇ ਹੁਣ ਤਾਂ ਨਵੇਂ ਸਿਰਨਾਵੇਂ ਮਿਲਣ ਲਗ ਪਏ ਨੇ ''ਬੁੱਢਾ'', ''ਚੁਗਲ'', ''ਕੁੱਤਾ'', ''ਵੇੱਲਾ'', ''ਭੁੱਖਾ'', ਹੁਣ ਤਾਂ ਕੋਈ ਕੋਲ ਭੀ ਨਹੀਂ ਖੜਦਾ. ਪਰ ਹੁਣ ਭੀ ਕੁਝ ਚੁੱਭਦਾ ਹੈ, ਓਹੀ ਇੱਕਲਾਪਾਂ. ਹਾਂ ਇਹ ਹੈ ਤਲਾਸ਼ ਆਪਣੀ ਪਹਿਚਾਣ ਦੀ ਆਖਿਰ ਕਿ ਹਾਂ ਮੈਂ ਤੇ ਮੇਰਾ ਵਜ਼ੂਦ. ਬਸ ਸੋਚ ਹੀ ਰਿਹਾ ਸੀ ਕਿ ਨਿਕਲ ਗਏ ਪ੍ਰਾਣ.! ਲੋਕ ਕੱਠੇ ਹੋਏ, ਬੜਾ ਰੁਦਨ ਹੋਇਆ, ਬੜਾ ਪ੍ਰੇਮ ਪ੍ਰਗਟ ਕੀਤਾ ਸਾਰਿਆਂ ਨੇ . ਭਾਣਾ ਮਨਣ ਦੀ ਗੱਲ ਹੋਈ ਚਾਰੇ ਪਾਸੇ ਰੰਡੀ ਰੋਣਾ ਪਿਆ ਸੀ ਕਿ ਅੱਜਵਾਜ਼ ਆਈ, ਛੇਤੀ ਮਿੱਟੀ ਚੁੱਕ ਲਵੋ ਸਮਾਂ ਕਾਫੀ ਹੋ ਗਿਆ ਹੈ. ਮਿੱਟੀ ਕਿ ਏਹੀ ਹੈ ਮਨੁੱਖ ਦੀ ਪਹਿਚਾਣ 


1 टिप्पणी: