शनिवार, 10 जून 2023

ਮੁਲਾਕਾਤ


ਤੂੰ ਕਿਹਾ ਤੇਰੇ ਦਿਲ ਦਾ ਜ਼ਜ਼ਬਾਤ ਮੈਂ ਨਹੀਂ 

ਨਾ ਹੀ ਅਫਲਾਤੂਨ ਹਾਂ ਸੁਕਰਾਤ ਮੈਂ ਨਹੀਂ 

ਮੈਂ ਖਾਮੋਸ਼ ਚੀਖ ਹਾਂ ਦਿਲ-ਏ-ਬਿਮਾਰ ਦੀ 

ਤੇਰੇ ਲਬ ਤੇ ਆਵੇ ਜੋ ਓ ਬਾਤ ਮੈਂ ਨਹੀਂ 


ਤਕਦੀਰ ਹਾਂ ਗਰੀਬ ਦੀ ਬਦਲਦੀ ਜੋ ਨਹੀਂ 

ਬਦਲਦੇ ਨੇ ਜੋ ਦੁਨੀਆਂ ਦੇ ਹਾਲਤ ਮੈਂ ਨਹੀਂ 

ਪੁਨਿਆਂ ਦਾ ਚੰਦ ਮੇਰੀ ਬਾਰੀ ਚੋ ਨਹੀਂ ਦਿਸਦਾ 

ਰੌਸ਼ਨ ਹੁੰਦੇ ਨੇ ਦੀਵੇ ਜਿਸ ਦਿਨ ਓ ਰਾਤ ਮੈਂ ਨਹੀਂ 


ਸੁਣਿਆ ਹੈ ਤੇਰੇ ਤੇ ਹੋਈ ਹੈ ਬੜੀ ਰਹਮਤ 

ਸਾਡੇ ਤੇ ਕਦੀ ਹੋਈ ਕੋਈ ਕਰਾਮਾਤ ਨਹੀਂ 

ਕੋਈ ਹੋਰ ਹੋਣਾ ਹੈ ਜੋ ਲਿਸ਼ਕਦਾ ਅਸਮਾਨੀ 

ਜਿੱਦੇ ਪਿੱਛੇ ਹੁੰਦੀ ਤਾਰਿਆਂ ਦੀ ਬਰਾਤ ਮੈਂ ਨਹੀਂ 


ਮੈਂ ਵੇਖਿਆ ਮੇਰੇ ਨਾਲ ਮੇਰਾ ਪਰਛਾਵਾਂ ਨਹੀਂ ਤੁਰਦਾ 

ਜਿਨ੍ਹਾਂ ਦੇ ਜਵਾਬ ਮਿਲ ਜਾਵਣ ਓ ਸਵਾਲਾਤ ਮੈਂ ਨਹੀਂ 

ਮੈਂ ਗ਼ੁਲਾਮ ਤੇਰੇ ਦਰ ਦਾ ਮੈਨੂੰ ਨਾ ਭੁੱਲ ਜਾਵੀਂ 

ਜੋ ਦਿਲ ਤੋਂ ਵਿਸਰ ਜਾਵੇ ਓ ਮੁਲਾਕਾਤ ਮੈਂ ਨਹੀਂ 


1 टिप्पणी: